ਸੁਰੱਖਿਅਤ ਰਹਿਣਾ (Keeping Safe)
This page is also available in English
ਹਾਲਾਂਕਿ ਵਿਜ਼ਿਟਰਸ ਨੂੰ ਸੁਰੱਖਿਅਤ ਰੱਖਣ ਲਈ ਬਹੁਤ ਪ੍ਰਬੰਧ ਕੀਤੇ ਗਏ ਹਨ, ਪਰ ਇਹ ਤੁਸੀਂ ਹੀ ਹੋ ਜੋ ਰਾਸ਼ਟਰੀ ਪਾਰਕ ਵਿੱਚ ਆਪਣੇ ਟਰਿਪ ਦੇ ਦੌਰਾਨ ਆਪਣੀ ਸੁਰੱਖਿਆ ਲਈ ਜ਼ੁੰਮੇਵਾਰ ਹੋ। ਰਾਸ਼ਟਰੀ ਪਾਰਕ ਵਿੱਚ ਕੈਂਪਿੰਗ ਦੇ ਦੌਰਾਨ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ ਇੱਥੇ ਕੁਝ ਰੀਮਾਇੰਡਰ ਦਿੱਤੇ ਗਏ ਹਨ।
ਮੌਸਮ
ਮੌਸਮ ਦੀ ਤਾਕਤ ਦਾ ਗਤਲ ਅੰਦਾਜ਼ਾ ਨਾ ਲਗਾਉ। ਦਿਨ ਦੇ, ਪੈਦਲ ਸੈਰ ਜਾਂ ਇੱਕ ਰਾਤ ਭਰ ਦੇ ਕੈਂਪਿੰਗ ਟਰਿਪ ਤੇ ਜਾਣ ਤੋਂ ਪਹਿਲਾਂ, ਸਥਾਨਕ ਮੌਸਮ ਦਾ ਪੂਰਵ-ਅਨੁਮਾਨ ਲਗਾਉ। ਇਹ ਯੋਜਨਾ ਬਣਾਉਣ ਵਿੱਚ ਤੁਹਾਡੀ ਮਦਦ ਕਰੇਗਾ - ਪਰ ਮੌਸਮ ਦੀਆਂ ਚੁਣੌਤੀਆਂ ਲਈ ਤਿਆਰ ਰਹੋ, ਖਾਸ ਕਰਕੇ ਪਹਾੜਾਂ ਵਿੱਚ ਜਾਂ ਪਾਣੀ ਵਾਲੀਆਂ ਜਗ੍ਹਾਂਵਾਂ ਤੇ ਜਿੱਥੇ ਸਥਿਤੀਆਂ ਤੇਜੀ ਨਾਲ ਬਦਲ ਸਕਦੀਆਂ ਹਨ।
ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਹਮੇਸ਼ਾਂ ਸੂਰਜ ਤੋਂ ਬਚਾਕੇ ਰੱਖੋ। ਟੋਪੀ ਅਤੇ ਚਸ਼ਮੇ ਪਾਉ, ਅਤੇ ਇੱਕ ਸਨਸਕ੍ਰੀਨ ਚੁਣੋ ਜੋ ਤੁਹਾਡੀ ਤਵੱਚਾ ਦੇ ਨੰਗੇ ਹਿੱਸਿਆਂ ਨੂੰ ਢੱਕ ਸਕੇ (ਆਪਣੇ ਕੰਨਾਂ ਨੂੰ ਨਾ ਭੁੱਲੋ!)। ਲੰਮੀ ਆਸਤੀਨ ਵਾਲੀਆਂ ਪੈਂਟਾਂ ਅਤੇ ਕਮੀਜ਼ਾਂ ਪਾਉਣ ਨਾਲ ਵੀ ਤੁਹਾਨੂੰ ਸੂਰਜ ਦੀਆਂ ਕਿਰਨਾਂ ਤੋਂ ਸੁਰੱਖਿਆ ਮਿਲੇਗੀ। ਜੇ ਤੁਸੀਂ ਉਚਾਈ ਤੇ ਕੈਂਪਿੰਗ ਕਰ ਰਹੇ ਹੋ, ਪਾਣੀ ਵਾਲੀ ਜਗ੍ਹਾ ਲੱਭ ਰਹੇ ਹੋ ਜਾਂ ਉਸ ਦੇ ਨੇੜੇ ਹੋ ਜਾਂ ਇੱਕ ਬਰਫੀਲੇ ਲੈਂਡਸਕੇਪ ਤੇ ਜਾ ਰਹੇ ਹੋ, ਤਾਂ ਯਾਦ ਰੱਖੋ ਕਿ ਇਨ੍ਹਾਂ ਵਾਤਾਵਰਨਾਂ ਵਿੱਚ ਸੂਰਜ ਦੀ ਤੀਵਰਤਾ ਵੱਧ ਜਾਂਦੀ ਹੈ ਅਤੇ ਸਾਵਧਾਨ ਰਹੋ।
ਤੁਸੀਂ ਰੋਸ਼ਨੀ ਤੋਂ ਵੀ ਆਪਣੇ ਆਪ ਨੂੰ ਬਚਾਉਣਾ ਚਾਹੋਗੇ। ਜਦੋਂ ਤੁਫਾਨ ਆਉਂਦੇ ਹਨ, ਤਾਂ ਤੁਫਾਨ ਦੇ ਆਉਣ ਤੋਂ ਪਹਿਲਾਂ ਮੌਸਮ ਦੀ ਨਿਗਰਾਨੀ ਕਰਨ ਅਤੇ ਸਾਵਧਾਨੀ ਵਰਤਣ ਨੂੰ ਯਕੀਨੀ ਬਣਾਉ। ਰੋਸ਼ਨੀ ਤੋਂ ਸੁਰੱਖਿਆ ਤੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ Environment Canada's ਦੀ ਵੈਬਸਾਇਟ http://www.ec.gc.ca/foudre-lightning/default.asp?lang=En&n=159F8282-1 (ਅੰਗਰੇਜ਼ੀ) ਤੇ ਜਾਉ।
ਡਰਾਇਵਿੰਗ
ਇੱਕ ਰਾਸ਼ਟਰੀ ਪਾਰਕ ਵਿੱਚ ਡਰਾਇਵਿੰਗ ਕਰਨਾ ਸੱਭ ਤੋਂ ਖਤਰਨਾਕ ਕੰਮਾਂ ਵਿਚੋਂ ਇੱਕ ਹੈ ਅਤੇ ਜਾਣੇ-ਪਛਾਣੇ ਸ਼ਹਿਰੀ ਖੇਤਰਾਂ ਵਿੱਚ ਡਰਾਇਵਿੰਗ ਕਰਨ ਨਾਲੋਂ ਬਹੁਤ ਅਲੱਗ ਹੋ ਸਕਦਾ ਹੈ। ਜਦੋਂ ਤੁਸੀਂ ਡਰਾਇਵਿੰਗ ਕਰ ਰਹੇ ਹੋਵੋ, ਤਾਂ ਹੇਠਲੀਆਂ ਚੀਜ਼ਾਂ ਦਾ ਧਿਆਨ ਰੱਖੋ:
- ਹਮੇਸ਼ਾਂ ਦੱਸੀ ਗਈ ਸੀਮਾ ਗਤੀ ਦੀ ਪਾਲਣਾ ਕਰੋ
- ਪਾਰਕ ਵਿਚਲੇ ਹੋਰ ਡਾਰਈਵਰਾਂ ਦੀ ਚੌਕਸੀ ਕਰੋ। ਸੁੰਦਰ ਨਜ਼ਾਰਿਆਂ ਕਾਰਨ ਉਨ੍ਹਾਂ ਦਾ ਧਿਆਨ ਭਟਕ ਸਕਦਾ ਹੈ ਜਾਂ ਗੁੰਮ ਸਕਦੇ ਹਨ।
- ਸਾਇਕਲ ਸਵਾਰਾਂ ਦੀ ਚੌਕਸੀ ਕਰੋ। ਉਨਾਂ ਨੂੰ ਵੇਖਣਾ ਮੁਸ਼ਕਿਲ ਹੋ ਸਕਦਾ ਹੈ।
- ਜੰਗਲੀ ਜਾਨਵਰਾਂ ਦੀ ਚੌਕਸੀ ਕਰੋ।
ਜੰਗਲੀ ਜਾਨਵਰ
ਜੰਗਲੀ ਜਾਨਵਰ ਕੋਲ ਨਾ ਜਾਉ ਅਤੇ ਨਾ ਹੀ ਉਨ੍ਹਾਂ ਨੂੰ ਖਾਣਾ ਖਿਲਾਉ ਅਤੇ ਜਿਸ ਰਾਸ਼ਟਰੀ ਪਾਰਕ ਵਿੱਚ ਤੁਸੀਂ ਜਾ ਰਹੇ ਹੋ ਉਸ ਦੇ ਸਾਰੇ ਨਿਯਮਾਂ ਦੀ ਪਾਲਣਾ ਕਰੋ। ਜੰਗਲੀ ਜਾਨਵਰ ਕਿਸ ਸਥਿਤੀ ਵਿੱਚ ਕਿਵੇਂ ਪ੍ਰਤੀਕਿਰਿਆ ਕਰਨ, ਇਸ ਬਾਰੇ ਪਹਿਲਾਂ ਦੱਸਣਾ ੳਸੰਭਵ ਹੈ, ਇਸ ਲਈ ਜੰਗਲੀ ਜਾਨਵਰਾਂ ਨੂੰ ਜੰਗਲੀ ਹੋਣ ਤੋਂ ਅਤੇ ਤੁਹਾਨੂਮ ਅਤੇ ਤੁਹਾਡੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ, ਨਜ਼ਦੀਕ ਜਾਣ ਤੋਂ ਬਚਣਾ ਸੱਭ ਤੋਂ ਵਧੀਆ ਤਰੀਕਾ ਹੈ।
ਹੋਰ ਜਾਣਕਾਰੀ ਲਈ, ਜਿਸ ਪਾਰਕ ਵਿੱਚ ਤੁਸੀਂ ਜਾ ਰਹੇ ਹੋ ਉਸ ਦੇ ਵਿਜ਼ਿਟਰ ਕੇਂਦਰ ਤੇ ਮੁਲਾਕਾਤ ਕਰੋ, ਇੱਕ ਕਿਤਾਬਚਾ ਲਉ ਅਤੇ ਸਾਡੇ ਦੋਸਤਾਨਾ ਸਟਾਫ ਨਾਲ ਗੱਲ ਕਰੋ।
ਕੀੜੇ ਅਤੇ ਪੌਦੇ
ਬਾਹਰ ਮੈਦਾਨਾਂ ਵਿੱਚ ਡੰਗ ਮਾਰਨ ਜਾਂ ਕੱਟਣ ਵਾਲੇ ਕੀੜੇ ਮਿਲਣਾ ਅਸਧਾਰਨ ਨਹੀਂ ਹੈ, ਕਾਸ ਕਰਕੇ ਰਿਸਤਿਆਂ ਦੇ ਨਾਲ ਅਤੇ ਕੈਂਪਸਾਇਟਾਂ ਵਿੱਚ। ਕੀੜੇ ਮਾਰ ਦਵਾਈਆਂ ਨਾਲ ਲਿਆਉ ਅਤੇ ਖੁਸ਼ਬੂ ਵਾਲੇ ਪਰਫਿਊਮ ਅਤੇ ਕਰੀਮਾਂ ਲਿਆਉਣ ਤੋਂ ਬਚੋ ਜੋ ਕੀੜਿਆਂ ਨੂੰ ਆਕਰਸ਼ਿਤ ਕਰਦੀਆਂ ਹਨ।
ਜ਼ਹਿਰੀਲੀ ਵੇਲ
ਕੁਝ ਪੌਦੇ, ਜਿਵੇਂ ਕਿ ਜ਼ਹਿਰੀਲੀ ਵੇਲ, ਨੂੰ ਜਦੋਂ ਛੂਹਿਆ ਜਾਏ ਤਾਂ ਉਹ ਛਪਾਕੀ ਅਤੇ ਅਲਰਜ਼ਿਕ ਪ੍ਰਤੀਕਿਰਿਆਵਾਂ ਕਰ ਸਕਦੇ ਹਨ। ਅਕਸਰ ਇਨ੍ਹਾਂ ਪੌਦਿਆਂ ਨੂੰ ਕੈਂਪਗਰਾਉਂਡਾਂ ਦੇ ਦੁਆਲੇ ਦੀਆਂ ਜਨਤਕ ਥਾਵਾਂ ਤੋਂ ਹਟਾ ਦਿੱਤਾ ਜਾਂਦਾ ਹੈ ਪਰ ਤੁਹਾਨੂੰ ਸੜਕਾਂ ਅਤੇ ਰਾਸਤਿਆਂ ਦੇ ਨਾਲ ਇਨ੍ਹਾਂ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ ਹੈ।
ਇਹ ਸਮਝਣ ਲਈ ਕਿ ਕਿਸ ਤੋਂ ਬਚਣਾ ਹੈ ਅਤੇ ਕਿਸ ਤੋਂ ਸਾਵਧਾਨ ਰਹਿਣਾ ਹੈ, ਪਾਰਕ ਦੇ ਵੈਬ ਪੰਨੇ ਤੇ ਜਾਉ ਜਾਂ ਆਪਣੇ ਪਹੁੰਚਣ ਤੇ ਵਿਜ਼ਿਟਰ ਕੇਂਦਰ ਵਿਖੇ ਪਾਰਕ ਦੇ ਸਟਾਫ ਨਾਲ ਗੱਲ ਕਰੋ।
ਪੀਣ ਵਾਲਾ ਪਾਣੀ
ਬਹੁਤ ਸਾਰਾ ਪਾਣੀ ਪੀਣਾ ਬਹੁਤ ਮਹੱਤਵਪੂਰਨ ਹੈ ਜਦੋਂ ਤੁਸੀਂ ਬਾਹਰ ਸਰਗਰਮ ਹੋ, ਖਾਸ ਤੌਰ ਤੇ ਗਰਮ, ਧੁੱਪੀਲੇ ਦਿਨ। ਸੁਨਿਸ਼ਚਿਤ ਕਰੋ ਕਿ ਤੁਸੀਂ ਸਿਰਫ ਭਰੋਸੇਯੋਗ ਸ੍ਰੋਤਾਂ ਤੋਂ ਪੀਣਯੋਗ ਪਾਣੀ ਹੀ ਪੀਓ, ਜਿਵੇਂ ਕਿ ਕੈਂਪਗਰਾਉਂਡਾਂ ਵਿਖੇ ਪੀਣਯੋਗ ਪਾਣੀ ਦੀਆਂ ਟੂਟੀਆਂ ਤੋਂ। ਹਾਲਾਂਕਿ ਝਰਨਿਆਂ, ਦਰਿਆਵਾਂ ਅਤੇ ਝੀਲਾਂ ਦਾ ਪਾਣੀ ਆਮ ਤੌਰ ਤੇ ਸਾਫ ਹੁੰਦਾ ਹੈ ਅਤੇ ਪੀਣ ਲਈ ਬਿਲਕੁਲ ਠੀਕ ਲੱਗ ਸਕਦਾ ਹੈ, ਪਰ ਇਸ ਵਿੱਚ ਹਾਨੀਕਾਰਕ ਬੈਕਟੀਰੀਆ ਜਾਂ ਪਰਜੀਵੀ ਹੋ ਸਕਦੇ ਹਨ। ਜੇ ਤੁਸੀਂ ਅਨਿਸ਼ਚਿਤ ਹੋ ਤਾਂ ਸਿਰਫ ਪੁੱਛੋ!
- Date modified :