The "Bare" Campsite Program
This page is also available in English
ਜੰਗਲੀ ਜਾਨਵਰਾਂ ਨਾਲ ਕੈਂਪਿੰਗ
Transcript
ਜੰਗਲੀ ਜਾਨਵਰਾਂ ਨਾਲ ਕੈਂਪਿੰਗ
ਹੈਲੋ! ਸਤਿ ਸ੍ਰੀ ਅਕਾਲ! ਮੇਰਾ ਨਾਮ ਬ੍ਰਿਟਨੀ ਹੈ ਅਤੇ ਮੈਂ ਪਾਰਕਸ ਕੈਨੇਡਾ ਲਈ ਕੰਮ ਕਰਦੀ ਹਾਂ। ਮੈਂ ਇੱਥੇ ਤੁਹਾਡੇ ਨਾਲ ਜੰਗਲੀ ਜਨਵਰਾਂ ਨਾਲ ਕੈਂਪਿੰਗ ਕਰਨ,
ਅਤੇ ਤੁਹਾਡੀ ਕੈਂਪਸਾਇਟ ਨੂੰ ਕਿਵੇਂ ਜੰਗਲੀ ਜੀਵਾਂ ਤੋਂ ਸਾਫ ਰੱਖਣਾ ਹੈ ਬਾਰੇ ਗੱਲਬਾਤ ਕਰਨ ਲਈ ਆਈ ਹਾਂ ਜਿਵੇਂ ਕਿ ਛਿਪਕਲੀਆਂ,
ਰੇਕੂਨਾਂ ਜਾਂ ਹੋਰ ਛੋਟੇ ਕੁਤਰਨ ਵਾਲੇ ਜੀਵ - ਰਿੱਛਾਂ ਦੀ ਸੰਭਾਵਨਾ ਵੀ ਹੈ।
ਇੱਥੇ ਆਕਰਸ਼ਕ ਜੰਗਲੀ ਜੀਵਾਂ ਦੀ ਉਦਾਹਰਨ ਹੈ ਅਤੇ ਅਸੀਂ ਕਹਿੰਦੇ ਹਾਂ ਕਿ ਤੁਸੀਂ ਆਪਣੀ ਕੈਂਪਸਾਇਟ ਨੂੰ ਇਨ੍ਹਾਂ ਤੋਂ ਸਾਫ ਰੱਖੋ ਜਦੋਂ ਤੁਸੀਂ ਸਾਇਟ ਤੋਂ ਬਾਹਰ ਹੁੰਦੇ ਹੋ।
ਭੋਜਨ, ਭਾਵੇਂ ਇਹ ਬੰਦ ਹੈ ਜਾਂ ਖੁਲ੍ਹਾ ਹੈ, ਨੂੰ ਵਾਹਨ ਵਿੱਚ ਜਾਂ ਬੀਅਰ ਬਾਕਸ ਵਿੱਚ ਰੱਖਣ ਦੀ ਲੋੜ ਹੈ।
ਆਕਰਸ਼ਕਾਂ ਤੇ ਤਾਂ ਵੀ ਧਿਆਨ ਜਾ ਸਕਦਾ ਹੈ ਜੇ ਤੁਹਾਡੇ ਕੋਲ ਕੀੜੇਮਾਰ ਦਵਾਈ, ਸਿਟਰੋਨੇਲਾ ਮੋਮਬੱਤੀਆਂ ਜਾਂ ਭਾਵੇਂ ਸ਼ਿੰਘਾਰ ਦਾ ਸਮਾਨ ਹੋਏ
ਜਿਵੇਂ ਕਿ ਟੁੱਥਪੇਸਟ ਅਤੇ ਡੀਓਡਰੈਂਟ। ਇਹ ਸਾਰੇ ਜੰਗਲੀ ਜੀਵਾਂ ਨੂੰ ਆਕਰਸ਼ਿਤ ਕਰਦੇ ਹਨ ਕਿਉਂਕਿ ਉਨ੍ਹਾਂ ਵਿੱਚ ਵੀ ਖੁਸ਼ਬੂ ਹੁੰਦੀ ਹੈ।
ਕੂਲਰ ਬਹੁਤ ਹੀ ਅਹਿਮ ਹਨ, ਭਾਵੇਂ ਉਹ ਬੰਦ ਹੋਣ ਜਾਂ ਖੁਲ੍ਹੇ, ਉਹ ਵੀ ਸੁਰੱਖਿਅਤ ਜਗ੍ਹਾ ਤੇ ਰੱਖੇ ਜਾਣ।
ਜੰਗਲੀ ਜਾਨਵਰਾਂ ਨੂੰ ਪਤਾ ਹੈ ਕਿ ਇਨ੍ਹਾਂ ਕੂਲਰਾਂ ਵਿੱਚ ਕੀ ਹੁੰਦਾ ਹੈ, ਇਸ ਲਈ ਭਾਵੇਂ ਉਹ ਬੰਦ ਹੋਣ ਪਰ ਫਿਰ ਵੀ ਉਹ ਜੰਗਲੀ ਜਾਨਵਰਾਂ ਲਈ ਆਕਰਸ਼ਕ ਹੋ ਸਕਦੇ ਹਨ।
ਇਹ ਬਹੁਤ ਅਹਿਮ ਹੈ ਕਿ ਸਾਡੇ ਕੈਂਪਰਾਂ ਨੂੰ ਪਤਾ ਹੋਏ ਕਿ ਅਸੀਂ ਜੰਗਲੀ ਜਾਨਵਰਾਂ ਦੇ ਆਕਰਸ਼ਕਾਂ ਨੂੰ ਟੈਂਟ ਵਿੱਚ ਇਜਾਜ਼ਤ ਨਹੀਂ ਦਿੰਦੇ।
ਇਸ ਲਈ ਭੋਜਨ, ਕੂੜਾ-ਕੁਝ ਵੀ ਜਿਸ ਵਿੱਚ ਖੁਸ਼ਬੂ ਹੁੰਦੀ ਹੈ, ਉਨ੍ਹਾਂ ਨੂੰ ਅਸੀਂ
ਲਚਕਦਾਰ-ਪਾਸੇ ਵਾਲੀ ਸ਼ਰਨ ਜਿਵੇਂ ਕਿ ਟੈਂਟ ਵਿੱਚ ਨਹੀਂ ਚਾਹੁੰਦੇ। ਜੰਗਲੀ ਜੀਵ ਸਮੱਗਰੀ ਰਾਹੀਂ ਇਨ੍ਹਾਂ ਨੂੰ ਸੁੰਘ ਸਕਦੇ ਹਨ ਅਤੇ ਖਤਰਾ ਬਣ ਸਕਦੇ ਹਨ।
ਅਸੀਂ ਆਪਣੇ ਕੈਂਪਰਾਂ ਨੂੰ ਕਹਿੰਦੇ ਹਾਂ ਕਿ ਉਹ ਆਪਣੇ ਜੰਗਲੀ ਜਾਨਵਰਾਂ ਦੇ ਆਕਰਸ਼ਕਾਂ ਨੂੰ ਜਾਂ ਤਾਂ ਬੀਅਰ ਬਾਕਸ ਵਿੱਚ ਰੱਖਣ,
ਜਾਂ ਵਾਹਨ ਵਿੱਚ ਜਾਂ ਕਿਸੇ ਹੋਰ ਸਖਤ ਪਾਸੇ ਵਾਲੀ ਵਸਤੂ ਵਿੱਚ। ਮੋਟਰ ਘਰ ਵੀ ਠੀਕ ਹੈ।
ਬੀਅਰ ਬਾਕਸ ਕੀ ਹੈ ਇਹ ਇੱਕ ਕਮਰਾ ਹੈ ਜੋ ਤੁਹਾਡੇ ਜੰਗਲੀ ਜਾਨਵਰਾਂ ਦੇ ਆਕਰਸ਼ਕਾਂ ਨੂੰ ਸਟੋਰ ਕਰੇਗਾ-
ਭਾਵੇਂ ਕੂੜਾ, ਭੋਜਨ, ਕੂਲਰ ਅਸੀਂ ਕਹਿੰਦੇ ਹਾਂ ਕਿ ਇਨ੍ਹਾਂ ਸਾਰਿਆਂ ਨੂੰ ਬੀਅਰ ਬਾਕਸ ਵਿੱਚ ਰੱਖੋ, ਬੰਦ ਅਤੇ ਸੁਰੱਖਿਅਤ।
ਸਾਡੇ ਬਹੁਤੇ ਕੈਂਪਰ ਵਾਹਨਾਂ ਵਿੱਚ ਆਉਂਦੇ ਹਨ, ਇਸ ਲਈ ਅਸੀਂ ਇਹ ਕਹਿੰਦੇ ਹਾਂ ਜੇ ਉਹ ਕਰ ਸਕਨ,
ਉਹ ਇਨ੍ਹਾਂ ਨੂੰ ਆਪਣੇ ਵਾਹਨਾਂ ਦੇ ਟਰੰਕ ਦੇ ਵਿੱਚ ਰੱਖਦੇ ਹਨ, ਨਜ਼ਰ ਤੋਂ ਦੂਰ ਅਤੇ ਬਦਬੂ ਤੋਂ ਦੂਰ।
ਇਹ ਬਹੁਤ ਅਹਿਮ ਹੈ ਕਿ ਜੰਗਲੀ ਜਾਨਵਰ ਸੁਰੱਖਿਅਤ ਰਹਿਣ ਅਤੇ ਕੈਂਪਰ ਸੁਰੱਖਿਅਤ ਰਹਿਣ,
ਇਸ ਲਈ ਅਸੀਂ ਕਹਿੰਦੇ ਹਾਂ ਕਿ ਸਾਰੀਆਂ ਕੈਂਪਸਾਇਟਾਂ ਜੰਗਲੀ ਜਾਨਵਰਾਂ ਦੇ ਆਕਰਸ਼ਕਾਂ ਤੋਂ ਮੁਕਤ ਰਹਿਣ।
ਕੈਂਪਿੰਗ ਤੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਦ ਪਾਰਕਸ ਕੈਨੇਡਾ ਦੀ ਵੈਬਸਾਇਟ ਤੇ ਕੈਂਪਿੰਗ ਸਿੱਖੋ (Learn to Camp) ਸੈਕਸ਼ਨ ਤੇ ਜਾਉ।
www.parkscanada.gc.ca
ਜਾਂ 1-888-773-8888 ਤੇ ਕਾਲ ਕਰੋ
© Her Majesty the Queen in Right of Canada, represented by Parks Canada, 2012.
ਇੱਥੇ ਕੈਂਪਿੰਗ ਕਰਕੇ, ਤੁਸੀਂ ਸਥਾਨ ਨੂੰ ਜਾਨਵਰਾਂ ਨਾਲ ਸਾਂਝਾ ਕਰ ਰਹੇ ਹੋ ਜਿਹੜੇ ਆਪਣੇ ਬਚਾਅ ਲਈ ਇਸ `ਤੇ ਨਿਰਭਰ ਹਨ। ਇਹਨਾਂ ਵਿੱਚ ਰਿੱਛ (ਬੀਅਰਜ਼), ਬਾਘ (ਕੁਗਰਜ਼), ਬਘਿਆੜ (ਵੁਲਵਜ਼), ਉੱਤਰੀ ਅਮਰੀਕਨ ਬਘਿਆੜ (ਕਾਇਓਟਸ) ਅਤੇ ਦੂਸਰੇ ਸ਼ਾਮਲ ਹੋ ਸਕਦੇ ਹਨ।
ਕੈਂਪਸਾਈਟ ਨੂੰ ਕਿਵੇਂ "ਸਾਫ" ਰੱਖਣਾ ਹੈ।
ਤੁਹਾਡੀ ਸੁਰੱਖਿਆ ਅਤੇ ਸਾਡੇ ਨੈਸ਼ਨਲ ਪਾਰਕਾਂ ਨੂੰ ਜੀਵਤ ਅਤੇ ਆਪਣੇ ਆਪ ਉਤਪੰਨ ਹੋਇਆ ਰੱਖਣ ਵਾਸਤੇ The "Bare" Campsite program ਲਾਗੂ ਹੈ।
ਯਕੀਨੀ ਬਣਾਓ ਕਿ ਕੋਈ ਵੀ ਜੰਗਲੀ ਜੀਵਨ ਆਕਰਸ਼ਕਾਂ ਕਦੀ ਵੀ ਅਣਦੇਖੀਆਂ ਨਾ ਰਹਿਣ। ਸੁਰੱਖਿਅਤ ਰਹੋ ਅਤੇ ਸਾਡੇ ਕੌਮੀ ਪਾਰਕਾਂ ਨੂੰ ਸਜੀਵ ਅਤੇ ਆਪਣੇ ਆਪ ਵਿੱਚ ਉਤਪੰਨ ਹੋਇਆ ਰੱਖਣ ਵਿੱਚ ਮਦਦ ਕਰੋ।
ਕਿਰਪਾ ਕਰਕੇ ਕੈਂਪਸਾਈਟ ਨੂੰ ਸਾਫ ਰੱਖੋ।ਜੇ ਤੁਸੀਂ ਇੱਥੇ ਕੈਂਪਿੰਗ ਕਰ ਰਹੇ ਹੋ, ਤੁਸੀਂ ਨਿਮਨਲਿਖਤ ਨਾਲ ਸਹਿਮਤ ਹੋ: ਜਦੋਂ ਵਰਤ ਨਾ ਰਹੇ ਹੋ ਸਾਰੇ ਭੋਜਨ ਅਤੇ ਭੋਜਨ-ਸਬੰਧਤ ਚੀਜ਼ਾਂ ਨੂੰ ਇੱਕ ਸਖ਼ਤ ਪਾਸਿਆਂ ਵਾਲੇ ਵਾਹਨ ਜਾਂ ਭੋਜਨ ਦੇ ਭੰਡਾਰ ਲਾਕਰਾਂ ਵਿੱਚ ਸਟੋਰ ਕਰੋ।
ਇਹ ਪਾਲਿਸੀ ਲਾਗੂ ਹੁੰਦੀ ਹੈ ਜਦੋਂ ਵੀ ਇਹ ਚੀਜ਼ਾਂ ਵਰਤੋਂ ਵਿੱਚ ਨਹੀਂ ਹੁੰਦੀਆਂ, ਰਾਤ ਨੂੰ ਜਦੋਂ ਤੁਸੀਂ ਸੌਂ ਰਹੇ ਹੁੰਦੇ ਹੋ, ਜਾਂ ਜਦੋਂ ਤੁਹਾਡਾ ਸਥਾਨ ਕਿਸੇ ਵੀ ਸਮੇਂ ਲਈ ਅਣਸੰਭਾਲਿਆ ਹੈ।
ਕੋਈ ਵੀ ਚੀਜ਼ ਜਿਸ ਦੀ ਕੋਈ ਸੁਗੰਧ ਹੈ ਜਾਂ ਉਹ ਭੋਜਨ ਜਿਹਨਾਂ ਨੂੰ ਤੁਹਾਡੇ ਸਥਾਨ `ਤੇ ਜੰਗਲੀ ਜੀਵਾਂ ਨੂੰ ਆਕਰਸ਼ਤ ਕਰ ਸਕਣ ਵਾਲੇ ਸਮਝੇ ਜਾ ਸਕਦੇ ਹਨ। ਆਪਣੇ ਕੈਂਪਸਾਈਟ `ਤੇ ਇਹੋ ਜਿਹੀਆਂ ਚੀਜ਼ਾਂ ਨੂੰ ਕਦੀ ਵੀ ਅਣਸੰਭਾਲੀ ਨਾ ਰਹਿਣ ਦਿਓ:
- ਕੂਲਰਜ਼ - ਭਰੇ/ਜਾਂ ਖਾਲੀ
- ਭੋਜਨ - ਖੁੱਲ੍ਹੇ/ਬੰਦ
- ਗਾਰਬੇਜ/ਰੈਪਿੰਗਜ਼ (ਵਲ੍ਹੇਟੇ)
- ਪਲੇਟਾਂ/ਬਰਤਨ
- ਪੈਟਸ ਦਾ ਭੋਜਨ/ਬੌਲਜ਼
- ਬੋਤਲਾਂ/ਡੱਬੇ
- ਸਾਰੇ ਖੁਸ਼ਬੋ ਵਾਲੇ ਉਤਪਾਦ - ਜਿਵੇਂ ਕਿ ਸ਼ੈਂਪੂ, ਟੁੱਥਪੇਸਟ, ਮੋਮਬੱਤੀਆਂ, ਸਿੱਟਰੋਨੇਲਾ, ਪਲੇਟਾਂ ਧੋਣ ਵਾਲਾ ਸਾਬਣ
ਟੈਂਟ ਟਰੇਲਰਜ਼ ਰਿੱਛ ਤੋਂ ਮੁਕਤ ਨਹੀਂ ਹੁੰਦੇ ਹਨ।
ਜੇ ਤੁਹਾਡਾ ਕੈਂਪਸਾਈਟ ਸਾਫ ਨਹੀਂ ਹੁੰਦਾ ਹੈ ...
ਜਦੋਂ ਲੋਕ ਆਪਣੇ ਭੋਜਨ ਬਾਹਰ ਛੱਡ ਦਿੰਦੇ ਹਨ, ਰਿੱਛ ਅਤੇ ਹੋਰ ਜਾਨਵਰ ਮਨੁੱਖਾਂ ਤੋਂ ਆਪਣੇ ਡਰ ਨੂੰ ਗਵਾ ਦਿੰਦੇ ਹਨ। ਇੱਕ ਵਾਰ ਜਦੋਂ ਜਾਨਵਰਾਂ ਨੂੰ ਮਨੁੱਖੀ ਭੋਜਨ ਦੀ ਆਦਤ ਪੈ ਜਾਂਦੀ ਹੈ, ਇਹ ਪਬਲਿਕ ਸੁਰੱਖਿਆ ਦਾ ਖਤਰਾ ਬਣ ਜਾਂਦਾ ਹੈ ਅਤੇ ਇਸ ਲਈ ਨਸ਼ਟ ਕੀਤਾ ਜਾਣਾ ਚਾਹੀਦਾ ਹੈ। ਇੱਕ ਕੈਂਪਸਾਈਟ ਨੂੰ ਸਾਫ ਰੱਖਕੇ, ਤੁਸੀਂ ਇੱਕ "ਸਮੱਸਿਆ" ਜਾਨਵਰ ਪੈਦਾ ਅਤੇ ਬਰਬਾਦ ਹੋਣ ਤੋਂ ਰੋਕਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹੁੰਦੇ ਹੋ।
ਯਕੀਨੀ ਬਣਾਉਣ ਲਈ ਕਿ ਕੈਂਪਰਜ਼ ਕੋਈ ਇਹੋ ਜਿਹੀ ਚੀਜ਼ ਛੱਡਕੇ ਨਹੀਂ ਗਏ ਜੋ ਜੰਗਲੀ ਜੀਵਾਂ ਨੂੰ ਆਕਰਸ਼ਕ ਕਰ ਸਕਦੀ ਹੈ, ਸਟਾਫ ਕੈਂਪਗਰਾਊਂਡ ਵਿੱਚ ਗਸ਼ਤ ਕਰਦਾ ਹੈ। ਜੇ ਤੁਸੀਂ ਆਪਣੇ ਸਥਾਨ `ਤੇ ਵਾਪਸ ਆਉਂਦੇ ਹੋ ਅਤੇ ਪਤਾ ਲੱਗਦਾ ਹੈ ਕਿ ਚੀਜ਼ਾਂ ਗੁੰਮ ਹਨ, ਪਾਰਕ ਸਟਾਫ ਵੱਲੋਂ ਦਿੱਤੀਆਂ ਹਦਾਇਤਾਂ `ਤੇ ਅਮਲ ਕਰੋ।
ਕੈਂਪਰਜ਼ ਜਿਹੜੇ the "Bare" Campsite program ਦੀ ਪਾਲਣਾ ਨਹੀਂ ਕਰਦੇ ਉਹਨਾਂ ਦੇ ਕੈਂਪਿੰਗ ਪਰਮਿਟ ਬਿਨਾਂ ਕਿਸੇ ਰੀਫੰਡ ਦੇ ਮਨਸੂਖ਼ ਹੋ ਸਕਦੇ ਹਨ, ਅਤੇ ਉਹ ਕੈਨੇਡਾ ਨੈਸ਼ਨਲ ਪਾਰਕਸ ਐਕਟ ਅਤੇ ਰੈਗੂਲੇਸ਼ਨਜ਼ ਤਹਿਤ ਚਾਰਜ ਹੋ ਸਕਦੇ ਹਨ।
ਇੱਕ ਇਕੋਸਿਸਟਮ (ਵਾਤਾਵਰਨਕ ਪ੍ਰਬੰਧ) ਨੂੰ ਸਾਂਝਾ ਕਰਨਾ - ਤੁਸੀਂ ਜੰਗਲੀ ਜੀਵਨ ਦੀ ਵੱਸੋਂ ਦੇ ਅੰਦਰ ਕੈਂਪਿੰਗ ਕਰ ਰਹੇ ਹੋ
ਆਪਣੇ ਆਲੇ-ਦੁਆਲੇ ਤੋਂ ਸੁਚੇਤ ਰਹੇ, ਵਿਸ਼ੇਸ਼ ਤੌਰ ਤੇ ਸ਼ਾਮ ਅਤੇ ਸਵੇਰ ਵੇਲੇ, ਜਾਂ ਸੰਘਣੀ ਬਨਸਪਤੀ ਵਾਲੇ ਖੇਤਰਾਂ ਵਿੱਚ। ਕੋਈ ਜਾਨਵਰ ਜਿਹੜਾ ਆਪਣੇ ਬੱਚਿਆਂ ਨੂੰ ਖੁਆਉਣ ਵਿੱਚ ਰੁੱਝਾ ਹੋਇਆ ਹੈ ਨੂੰ ਹੈਰਾਨ ਕਰਨਾ ਬਹੁਤ ਹੀ ਖ਼ਤਰਨਾਕ ਹੋ ਸਕਦਾ ਹੈ! ਆਪਣੇ ਬਚਾਅ ਲਈ ਜਾਨਵਰ ਇਸ ਇਕੋਸਿਸਟਮ ਦੇ ਹਰ ਹਿੱਸੇ `ਤੇ ਨਿਰਭਰ ਕਰਦੇ ਹਨ। ਉਹਨਾਂ ਨੂੰ ਇਕਾਗਰ-ਚਿੱਤ ਆਪਣੇ ਕੁਦਰਤੀ ਭੋਜਨ ਲਈ ਚਾਰੇ ਦੀ ਭਾਲ ਕਰਨ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਉਹ ਸਰਦੀ ਵਿੱਚ ਬਚੇ ਰਹਿਣ ਲਈ ਕਾਫੀ ਚਰਬੀ ਗ੍ਰਹਿਣ ਕਰ ਸਕਣ। ਕੈਂਪਸਾਈਟ ਨੂੰ "ਸਾਫ" ਰੱਖਕੇ ਅਤੇ ਜਾਨਵਰਾਂ ਨੂੰ ਕੁਝ ਖਾਣ ਨੂੰ ਨਾ ਦੇਕੇ ਤੁਸੀਂ ਇਸ ਕਠਨ ਲੈਂਡਸਕੇਪ (ਭੂਦ੍ਰਿਸ਼) ਵਿੱਚ ਬਚੇ ਰਹਿਣ ਵਿੱਚ ਉਹਨਾਂ ਦੀ ਮਦਦ ਕਰ ਰਹੇ ਹੁੰਦੇ ਹੋ।
ਪੈਟਸ ਦੇ ਮਾਲਕਾਂ ਦੇ ਧਿਆਨ ਲਈ!
ਕਿਰਪਾ ਕਰਕੇ ਪਾਲਤੂ ਜਾਨਵਰਾਂ ਨੂੰ ਹਰ ਵਕਤ ਪਟਾ ਪਾਕੇ ਰੱਖੋ। ਪੈਟਸ ਨੂੰ ਬਾਹਰ ਖੁੱਲ੍ਹੇ ਨਾ ਛੱਡੋ - ਵਿਸ਼ੇਸ਼ ਤੌਰ ਤੇ ਰਾਤ ਨੂੰ। ਉਹ ਮਾਸਖੋਰੇ ਜਾਨਵਰਾਂ ਨੂੰ ਆਕਰਸ਼ਤ ਕਰ ਸਕਦੇ ਹਨ ਅਤੇ ਉਹਨਾਂ `ਤੇ ਹਮਲਾ ਹੋ ਸਕਦਾ ਹੈ।
ਜੰਗਲੀ ਜੀਵਨ ਨੂੰ ਦੇਖਣਾ - ਸੁਰਿੱਖਆ ਬਾਰੇ ਇੱਕ ਸ਼ਬਦ!
ਤੁਹਾਡਾ ਕਿਸੇ ਵੀ ਵਕਤ ਜੰਗਲੀ ਜੀਵ ਨਾਲ ਮੁਕਾਬਲਾ ਹੋ ਸਕਦਾ ਹੈ। ਸਾਵਧਾਨ ਰਹੋ, ਅਤੇ ਭੋਜਨ ਨੂੰ ਜਾਨਵਰਾਂ ਦੀ ਪਹੁੰਚ ਵਿੱਚ ਨਾ ਰਹਿਣ ਦਿਉ।
ਜਦੋਂ ਜੰਗਲੀ ਜੀਵ ਦੇਖ ਰਹੇ ਹੁੰਦੇ ਹੋ ਹਮੇਸ਼ਾਂ ਯਾਦ ਰੱਖੋ:
- ਸਭ ਜੰਗਲੀ ਜਾਨਵਰ ਸੰਭਾਵੀ ਤੌਰ ਤੇ ਖ਼ਤਰਨਾਕ ਹੁੰਦੇ ਹਨ। ਇੱਥੋਂ ਤੱਕ ਕਿ ਇੱਕ ਸ਼ਰੀਫ ਦਿਸਦਾ ਬਾਰਾਂਸਿੰਗਾ ਵੀ ਕਿਸੇ ਆਦਮੀ ਨੂੰ ਗੰਭੀਰ ਤੌਰ ਤੇ ਸੱਟ ਮਾਰ ਸਕਦਾ ਹੈ।
- ਕਿਸੇ ਕਿਸਮ ਜਾਂ ਆਕਾਰ ਤੋਂ ਬੇਪਰਵਾਹ ਹੋਕੇ, ਕਦੀ ਵੀ ਜੰਗਲੀਜੀਵ ਦੇ ਨੇੜੇ ਨਾ ਜਾਉ ਜਾਂ ਖਾਣ ਨੂੰ ਭੋਜਨ ਨਾ ਦਿਉ।
- ਹਰ ਵਕਤ ਵੇਖਣ ਦਾ ਇੱਕ ਸੁਰੱਖਿਅਤ ਫਾਸਲਾ ਰੱਖੋ (30 ਤੋਂ 100 ਮੀਟਰ)।
ਕਿਰਪਾ ਕਰਕੇ ਮਾਸਖੋਰੇ ਜਾਨਵਰਾਂ (ਰਿੱਛ, ਭੇੜੀਆ, ਆਦਿ) ਨੂੰ ਵੇਖਦਿਆਂ ਹੀ ਪਾਰਕ ਸਟਾਫ ਨੂੰ ਤੁਰੰਤ ਸੂਚਿਤ ਕਰੋ।
ਤੁਹਾਡਾ ਧੰਨਵਾਦ! ਇੱਕ 'ਸਾਫ ਕੈਂਪਸਾਈਟ' ਰੱਖਣ ਵਿੱਚ ਤੁਹਾਡੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ!
- Date modified :